Search This Blog

Sunday, November 14, 2010

ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਦੀ ਮੱਦਦ ਨਾ ਕਰਨ ਤੇ ਮੱਕੜ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ ਵਲੋੰ ਸਖਤ ਅਲੋਚਨਾ।


ਸਮੈਦਿਕ :ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ ਦੇ ਪ੍ਰਧਾਨ ਮਾ: ਅਵਤਾਰ ਸਿੰਘ, ਜਨ ਸਕੱਤਰ ਸਰਬਜੀਤ ਸਿੰਘ, ਸੀ: ਮੀ; ਪ੍ਰਧਾਨ ਤਜਿੰਦਰ ਸਿੰਘ ਸੰਧੂ, ਸ਼੍ਰੋਮਣੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ,ਜਨ:ਸਕੱਤਰ ਸਤਿੰਦਰ ਸਿੰਘ ਮੰਗੂਵਾਲ, ਮੀਤ ਪ੍ਰਧਾਨ ਭਾਈ ਸੁੱਖਾ ਸਿੰਘ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਬੀਤੱਦਿਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋੰ ਦਿੱਤੇ ਬਿਆਨ ਕਿ ਸਾਡੇ ਕੋਲ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਦੀ ਮੱਦਦ ਲਈ ਕੋਈ ਫੰਡ ਨਹੀੰ ਦੀ ਸਖਤ ਨਿਖੇਧੀ ਕੀਤੀ ਹੈ।ਉਪਰੋਕਤ ਆਗੂਆਂ ਨੇ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਬਾਦਲ ਦੇ ਰਾਜਨੀਤਕ ਕੰਮਾਂ ਲਈ ਦੁਰਵਰਤੋੰ ਹੋ ਰਹੀ ਹੈ ਅਰਬਾਂ ਰੁਪਏ ਬੱਜਟ ਵਾਲੀ ਸ਼ੋਮਣੀ ਕਮੇਟੀ ਬਾਦਲਕਿਆਂ ਦੇ ਪੀ੍ਰਵਾਰ ਵਿੱਚ ਓੁਚੇ ਅਹੁਦਿਆਂ ਤੇ ਬੈਠੇ ਰਾਜਨੀਤਕ ਲੋਕਾ ਦੇ ਘਰਾਂ ਵਿੱਚ ਆਪਣੇ ਸੇਵਾਦਾਰਾਂ ਨੂੰ ਭੇਜ ਕੇ ਤਨਖਾਹ ਵੀ ਆਪਣੇ ਫੰਡ ਵਿੱਚੋੰ ਦੇ ਰਹੀ ਹੈ ਪਰ ਦਿੱਲੀ ਦੇ ਸਿੱਖ ਪੀੜੱਤਾਂ ਲਈ ਮਦਦ ਦੇਣ ਲਈ ਇਨਾਂ ਕੋਲ ਫੰਡਾਂ ਦੀ ਘਾਟ ਹੈ ਉਪਰੋਕਤ ਆਗੂਆ ਨੇ ਕਿਹਾ ਕਿ ਬਾਦਲ ਦਲ ਮਨਪ੍ਰੀਤ ਸਿੰਘ ਨੂੰ ਸਬਸਿਡੀਆਂ ਦਾ ਵਿਰੋਧ ਕਰਨ ਦਾ ਦੋਸ਼ੀ ਪ੍ਰਚਾਰਦੇ ਹੋਏ ਪਾਰਟੀ ਵਿੱਚੋੰ ਕੱਢਣ ਵਾਲੇ ਅਗਰ ਸਿੱਖ ਨਸਲਕੁਸ਼ੀ ਦੇ ਪੀੜਤਾਂ ਦੀ ਮੱਦਦ ਕਰਨ ਤੋੰ ਇਨਕਾਰ ਕਰਨ ਵਾਲੇ ਮੱਕੜ ਨੂੰ ਜੇ ਪਾਰਟੀ ਵਿੱਚੋੰ ਨਹੀੰ ਕੱਢਦੇ ਤਾਂ ਸਪੱਸ਼ਟ ਹੈ ਕਿ ਸਿਰਫ ਰਿਸ਼ਤੇਦਾਰੀ ਦੇ ਬਾਵਜੂਦ ਸਿਆਸੀ ਰਕੀਬ ਨੂੰ ਕੱਢ ਕੇ ਸਿਰਫ ਪੰਜਾਬ ਵਾਸੀਆਂ ਦੇ ਅੱਖੀੰ ਘੱਟਾ ਪਾਉਣ ਲਈ ਹੀ ਮਗਰਮੱਛ ਵਾਲੇ ਹੰਝੂ ਵਹਾਏ ਜਾ ਰਹੇ ਹਨ ।ਉਪਰੋਕਤ ਆਗੂਆਂ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਹੈ ਕਿ ਆਓੁਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਮਹੰਤ ਨਰੈਣੂ ਵਰਗਿਆਂ ਦਾ ਕਬਜਾ ਹਟਾਉਣ ਲਈ ਪੰਥਕ ਧਿਰਾਂ ਦਾ ਸਾਥ ਦਿਉ ਤਾਂ ਕਿ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਯੋਗ ਵਰਤੋੰ ਕਰਦੇ ਹੋਏ ਇਸ ਦੇ ਪ੍ਰਬੰਧ ਨੂੰ ਓੁਨਾਂ ਆਸ਼ਿਆਂ ਅਨੁਸਾਰ ਚਲਾਇਆ ਜਾ ਸਕੇ ਜਿਨ੍ਹਾਂ ਲਈ ਪੁਰਾਤਨ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਇਸ ਦੀ ਸਥਾਪਨਾ ਕੀਤੀ ਸੀ।

No comments:

Post a Comment