Search This Blog

Sunday, November 14, 2010

ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂDate: Jan 03, 2010
» Mail This News To Friend
» Post Your Comment
» Read Reader's Comments
ਰਾਗ ਰਤਨ ਐਜੂਕੇਸ਼ਨ ਟਰੱਸਟ (ਰਜਿ:)ਵਲੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜੋਕੇ ਮੀਡੀਆ ਦੀ ਵਰਤੋਂ ਕਰਦੇ ਹੋਏ ਇਕ ਨਵੇਕਲੀ ਵੈਬਸਾਈਟ ਗੁਰਮਤਿਪ੍ਰਕਾਸ਼ ਡੋਟ ਕੋਮ (www.gurmatparkash.com) ਜ਼ਾਰੀ ਕੀਤੀ ਗਈ ਹੈ। ਇਸ ਵੈਬਸਾਈਟ ਰਾਹੀਂ ਦੇਸ਼ ਵਿਦੇਸ਼ ਵਿਚ ਨਿਰੋਲ ਸਿੱਖੀ ਸਿਧਾਤਾਂ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਸ ਵੈਬਸਾਈਟ ਦੀ ਖੂਬਸਰਤ ਗਲ ਇਹ ਹੈ ਕਿ ਕੋਈ ਵੀ ਗੁਰਮਤਿ ਵਿਚਾਰਾਂ ਨੂੰ ਲਿਖਣ ਵਾਲਾ ਲੇਖਕ ਇਸ ਦਾ ਮੈਂਬਰ ਬਣ ਕੇ ਇਸ ਵੈਬਸਾਇਟ ਰਾਹੀਂ ਅਪਣੇ ਵਿਚਾਰ ਪੂਰੀ ਦੁਨੀਆ ਵਿਚ ਸਮੁੱਚੀ ਕੌਮ ਨੂੰ ਪਹੁੰਚਾ ਸਕਦਾ ਹੈ। ਇਸ ਵੈਬਸਈਟ ਦੇ ਮੁੱਖ ਸੰਚਾਲਕ ਸ. ਗੁਰਜੀਤ ਸਿੰਘ ਅਜ਼ਾਦ ਨੇ ਦੱਸਿਆ ਕਿ ਇਸ ਵੈਬਸਾਈਟ ਦਾ ਕਿਸੇ ਵੀ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਸ ਦਾ ਮੈਂਬਰ ਬਣਨਾ ਬਹੁਤ ਹੀ ਅਸਾਨ ਹੈ, ਕੋਈ ਵੀ ਪਾਰਟੀ ਜਾਂ ਜਥੇਬੰਧੀ ਦਾ ਮੈਂਬਰ ਇਸ ਵੈਬਸਾਈਟ ਦਾ ਮੈਂਬਰ ਬਣ ਸਕਦਾ ਹੈ। ਫਿਲਹਾਲ ਇਹ ਵੈਬਸਾਈਟ ਪੰਜਾਬੀ ਯੂਨੀਕੋਡ ਵਿਚ ਜ਼ਾਰੀ ਕੀਤੀ ਗਈ ਹੈ, ਅਤੇ ਜਲਦ ਹੀ ਇਸ ਨੂੰ ਹਿੰਦੀ ਸਮੇਤ ਦੇਸ਼ ਦੀਆਂ ਪ੍ਰਮੁੱਖ ਖੇਤਰੀ ਭਾਸ਼ਾਵਾਂ ਵਿਚ ਵੀ ਪ੍ਰਸਾਰਿਤ ਕੀਤਾ ਜਾਵੇਗਾ। ਸਹਿ ਸੰਚਾਲਕ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਦੇਸ਼ ਵਿਦੇਸ਼ ਵਿਚ ਵਸ ਰਹੇ ਬਹੁਤ ਸਾਰੇ ਸਿੱਖ ਵਿਦਵਾਨ ਇਸ ਵੈਬਸਾਈਟ ਦੇ ਮੈਂਬਰ ਬਣ ਚੁੱਕੇ ਹਨ। ਟਰੱਸਟ ਦੇ ਮੈਂਬਰਾਂ ਵਲੋਂ ਹੋਰ ਵਿਦਵਾਨ ਸੱਜਣਾਂ ਨੂੰ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਇਸ ਵੈਬਸਾਈਟ ਦੇ ਮੈਂਬਰ ਬਣਨ ਦੀ ਅਪੀਲ ਕੀਤੀ ਗਈ।

No comments:

Post a Comment