Search This Blog

Sunday, November 14, 2010

ਅਮਰੀਕੀ ਰਸਾਲੇ ‘ਗੋਲਫ਼ ਡਾਈਜੈਸਟ’ ਨੇ ਸਿੱਖਾਂ ਤੋਂ ਮੁਆਫ਼ੀ ਮੰਗੀ


Date: Jun 07, 2008
» Mail This News To Friend
» Post Your Comment
» Read Reader's Comments

ਵਾਸ਼ਿੰਗਟਨ (ਅਮਰੀਕਾ), 6 ਜੂਨ (ਪੀ.ਟੀ.ਆਈ., ਯੂ.ਐਨ.ਆਈ.): ਅਮਰੀਕਾ ਦੇ ਮੋਹਰੀ ਰਸਾਲੇ ‘ਗੋਲਫ਼ ਡਾਈਜੈਸਟ’ ਦੇ ਮਈ ਵਾਲੇ ਅੰਕ ’ਚ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਕਰਨ ਵਿਰੁਧ ਸਿੱਖਾਂ ਦੇ ਰੋਹ ਨੂੰ ਵੇਖਦਿਆਂ ਰਸਾਲੇ ਦੇ ਮੁੱਖ ਸੰਪਾਦਕ ਨੇ ਸਿੱਖ ਪੰਥ ਤੋਂ ਮੁਆਫ਼ੀ ਮੰਗ ਲਈ ਹੈ। ਰਸਾਲਾ, ਜੁਲਾਈ ’ਚ ਜਾਰੀ ਹੋਣ ਵਾਲੇ ਅਗੱਸਤ ਦੇ ਅੰਕ ’ਚ ਅਪਣੀ ਗ਼ਲਤੀ ਲਈ ਜਨਤਕ ਤੌਰ ’ਤੇ ਮੁਆਫ਼ੀਨਾਮਾ ਪ੍ਰਕਾਸ਼ਤ ਕਰੇਗਾ। ਪ੍ਰਬੰਧਕਾਂ ਨੇ ਅਪਣੇ ਰਸਾਲੇ ਤੇ ਵੈ¤ਬਸਾਈਟ ’ਚ ਵਿਵਾਦਤ ਤਸਵੀਰ ’ਤੇ ਰੋਕ ਲਾਉਣ ਦੀ ਗੱਲ ਵੀ ਕਹੀ ਹੈ। ਇਸ ਤੋਂ ਇਲਾਵਾ ਭਵਿੱਖ ’ਚ ਅਜਿਹੀਆਂ ਤਸਵੀਰਾਂ ਰਸਾਲੇ ਜਾਂ ਵੈ¤ਬਸਾਈਟ ’ਤੇ ਨਾ ਲਾਉਣ ਦੀ ਸਿੱਖ ਜਥੇਬੰਦੀਆਂ ਦੀ ਮੰਗ ਨਾਲ ਵੀ ਰਸਾਲੇ ਦੇ ਪ੍ਰਬੰਧਕਾਂ ਨੇ ਸਹਿਮਤੀ ਜਤਾਈ ਹੈ। ਗ਼ੌਰਤਲਬ ਹੈ ਕਿ ਐਡਵਾਂਸ ਪਬਲੀਕੇਸ਼ਨਜ਼ ਦੇ ਇਸ ਰਸਾਲੇ ਦੇ ਉਕਤ ਅੰਕ ’ਚ ਪੰਨਾ-66 ਉਪਰ ਪੰਚਮ ਪਾਤਿਸ਼ਾਹ ਦੀ ਤਸਵੀਰ ਨੂੰ ‘ਦ ਗੋਲਫ਼ ਗੁਰੂ’ ਨਾਮੀ ਲੇਖ ਨਾਲ ਛਾਪਿਆ ਗਿਆ ਹੈ। ਤਸਵੀਰ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੋਲਫ਼ ਕਲੱਬ ਨਾਲ ਦਿਖਾਉਂਦਿਆਂ ਉਨ੍ਹਾਂ ਦੇ ਖੱਬੇ ਹੱਥ ’ਚ ਦਸਤਾਨਾ ਤੇ ਗੋਲਫ਼ ਸਟਿੱਕ ਵਿਖਾਈ ਗਈ ਸੀ ਜਦ ਕਿ ਸੱਜਾ ਹੱਥ ਅਸ਼ੀਰਵਾਦ ਦਿੰਦਾ ਦਰਸਾਇਆ ਗਿਆ ਸੀ। ਸਿੱਖ-ਅਮਰੀਕਨ ਕਾਨੂੰਨੀ ਰਖਿਆ ਤੇ ਵਿਦਿਅਕ ਫ਼ੰਡ (ਸਾਲਦੇਫ਼) ਨੇ ਇਥੇ ਦਸਿਆ ਕਿ ‘ਗੋਲਫ਼ ਡਾਈਜੈਸਟ’ ਦੇ ਮੁੱਖ ਸੰਪਾਦਕ ਤੇ ਚੇਅਰਮੈਨ ਜੈਰੀ ਟਰੇਡ ਨੇ ਪੱਤਰ ਰਾਹੀਂ ਗ਼ਲਤੀ ਦੀ ਮੁਆਫ਼ੀ ਮੰਗਦਿਆਂ ਕਿਹਾ, ‘‘ਸਾਨੂੰ ਅਪਣੀ ਗ਼ਲਤੀ ਤੋਂ ਮਹੱਤਵਪੂਰਨ ਸਬਕ ਸਿੱਖਣ ਨੂੰ ਮਿਲਿਆ ਹੈ। ਰਸਾਲਾ ਅਜਿਹੀਆਂ ਤਸਵੀਰਾਂ ਪ੍ਰਕਾਸ਼ਤ ਕਰਨ ’ਤੇ ਵੀ ਰੋਕ ਲਾਉਣ ਲਈ ਮੰਨ ਗਿਆ ਹੈ, ਜਿਨ੍ਹਾਂ ਵਿਚ ਪੰਚਮ ਪਾਤਿਸ਼ਾਹ ਨੂੰ ਗੋਲਫ਼ ਕਲੱਬ ਨਾਲ ਵਿਖਾਇਆ ਗਿਆ ਹੈ।’’ ਸਾਲਦੇਫ਼ ਨੇ ਪੱਤਰ ਰਾਹੀਂ ਸਾਰਾ ਮਾਮਲਾ ਰਸਾਲੇ ਦੇ ਧਿਆਨ ’ਚ ਲਿਆਂਦਾ ਸੀ। ਸਿੱਖ ਜਥੇਬੰਦੀ ਨੂੰ ਭੇਜੇ ਮੁਆਫ਼ੀਨਾਮੇ ’ਚ ਮੁੱਖ ਸੰਪਾਦਕ ਜੈਰੀ ਟਰੇਡ ਨੇ ਕਿਹਾ, ‘‘ਸਾਡੇ ਸੰਪਾਦਕਾਂ ਨੂੰ ਅਪਣੀ ਗ਼ਲਤੀ ਉਤੇ ਪਛਤਾਵਾ ਹੈ। ਅਸੀਂ ਮਹੱਤਪੂਰਨ ਸਬਕ ਸਿਖਿਆ ਹੈ। ਸਾਡੀ ਮੁਆਫ਼ੀ ਸਵੀਕਾਰ ਕਰਨ ਉਤੇ ਅਸੀਂ ਸਿੱਖਾਂ ਦਾ ਧਨਵਾਦ ਕਰਦੇ ਹਾਂ। ਅਸੀਂ ਸਿੱਖ ਕੌਮ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਅਪਣੇ ਅਗੱਸਤ ਦੇ ਅੰਕ ’ਚ ਮੁਆਫ਼ੀਨਾਮਾ ਪ੍ਰਕਾਸ਼ਤ ਕਰਾਂਗੇ।’’ ਸਾਲਦੇਫ਼ ਦੀ ਵੈ¤ਬਸਾਈਟ ਅਨੁਸਾਰ, ‘‘ਗੋਲਫ਼ ਡਾਈਜੈਸਟ ਨੇ ਸਾਡੀ ਮੰਗ ’ਤੇ ਭਵਿੱਖ ’ਚ ਅਪਣੇ ਰਸਾਲੇ ਜਾਂ ਵੈ¤ਬਸਾਈਟ ’ਤੇ ਅਜਿਹੀਆਂ ਤਸਵੀਰਾਂ ਲਾਉਣ ਲਈ ਵੀ ਸਹਿਮਤੀ ਜਤਾਈ ਹੈ।’’ ਅਗੱਸਤ ਮਹੀਨੇ ਦੇ ਅੰਕ ’ਚ ਪ੍ਰਕਾਸ਼ਤ ਕੀਤੇ ਜਾਣ ਵਾਲੇ ਅਪਣੇ ਮੁਆਫ਼ੀਨਾਮੇ ’ਚ ਰਸਾਲਾ ਲਿਖੇਗਾ, ‘‘ਸਾਡੇ ਧਿਆਨ ’ਚ ਆਇਆ ਹੈ ਕਿ ਗੋਲਫ਼ ਡਾਈਜੈਸਟ ਦੇ ਮਈ ਅੰਕ ’ਚ ਅਚੇਤੇ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੋਲਫ਼ਿੰਗ ਪਾਤਰ ਵਜੋਂ ਪੇਸ਼ ਕਰ ਦਿਤਾ ਗਿਆ। ਇਹ ਸਾਡਾ ਇਰਾਦਾ ਨਹੀਂ ਸੀ, ਇਸ ਲਈ ਅਸੀਂ ਸਿੱਖ ਕੌਮ ਤੋਂ ਮੁਆਫ਼ੀ ਮੰਗਦੇ ਹਾਂ।’’

No comments:

Post a Comment