Search This Blog

Sunday, November 14, 2010

�ਇੱਕੋ ਵਤਨ �ਚ ਮਾਰੇ ਆਂ ਦੋਹਰੇ ਕਾਨੂੰਨ ਦੇ�Date: Dec 14, 2009
» Mail This News To Friend
» Post Your Comment
» Read Reader's Comments

ਗੱਲ ਨੁਕਸਾਨ ਦੀ ਨਹੀਂ। ਇਹ ਤਾਂ ਤੁਹਾਨੂੰ ਤੇ ਸਾਨੂੰ ਜਾਣਨ ਵਾਲੇ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕਦੇ ਜਾਨਾਂ ਦੀ ਪ੍ਰਵਾਹ ਨਹੀਂ ਕਰਦੇ। ਅਸੀਂ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਹੀਦ ਹੋ ਜਾਣ ਤੋਂ ਬਾਅਦ ਵੀ ਇਹੀ ਅਰਦਾਸ ਕੀਤੀ, ��� ਹੇ ਸੱਚੇ ਪਾਤਸ਼ਾਹ, ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ�� ਚਾਰ ਪਹਿਰ ਆ ਰਹੀ ਰੈਣਿ ਵੀ ਸੁੱਖਾਂ ਦੀ ਬਤੀਤ ਕਰਵਾਉਣੀ���। ਅਸੀਂ ਤਾਂ �ਮਕਤਲ� ਵਿਚ ਜਾਣ ਨੂੰ ਸ਼ਾਨ ਸਮਝਦੇ ਹਾਂ, ਕਿਉਂਕਿ �ਇਸ ਜਾਂ ਕੀ ਤੋ ਕੋਈ ਬਾਤ ਨਹੀਂ, ਯੇਹ ਜਾਂ ਤੋ ਆਨੀ ਜਾਨੀ ਹੈ�। �ਤੇ ਨਾਲੇ ਅਸੀਂ �ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦੇ� ਬਸ਼ਰਤੇ ਕਿ �ਜ਼ਮੀਰ� ਜਿਉਂਦੀ ਰਹੇ। ਪਿਛਲੇ ਕਰੀਬ 300 ਸਾਲ ਤੋਂ ਸਾਡਾ ਇਹੀ ਇਤਿਹਾਸ ਹੈ, ਮੁਗਲਾਂ ਤੇ ਅੰਗਰੇਜ਼ਾਂ ਵੇਲੇ ਦਾ�� ਤੇ 60 ਸਾਲ ਦੇ ਕਰੀਬ ਤਾਂ ਤੁਹਾਨੂੰ ਵੀ ਹੋ ਗਏ ਨੇ ਸਾਨੂੰ ਵੱਢਦਿਆਂ ਨੂੰ� ਏਨਾਂ ਕੁ ਤਾਂ ਤੁਹਾਨੂੰ ਸਮਝ ਆ ਹੀ ਗਿਆ ਹੋਵੇਗਾ ਕਿ ਸਰੀਰਾਂ ਦੇ ਖਤਮ ਹੋਣ ਨੂੰ ਅਸੀਂ ਕਦੇ ਬਹੁਤਾ ਵੱਡਾ ਘਾਟਾ ਨਹੀਂ ਸਮਝਿਆ। ਸੋ ਗੱਲ ਨੁਕਸਾਨ ਦੀ ਨਹੀਂ��
ਗੱਲ ਤਾਂ ਸਾਡੀਆਂ �ਵਫਾਦਾਰੀਆਂ� ਤੇ ਤੁਹਾਡੀ �ਅਕ੍ਰਿਤਘਣਤਾ� ਦੀ ਹੈ ਤੇ ਨਾਲ ਹੀ ਗੱਲ ਓਸ �ਕਾਂਗਿਆਰੀ� ਦੀ ਹੈ ਜੋ ਸਾਡੇ ਵਿਚ ਵੀ ਉੱਘ ਆਈ ਹੈ। ਗੱਲ ਉਹਨਾਂ �ਗੱਦਾਰਾਂ� ਦੀ ਹੈ ਜਿਹੜੇ �ਪੰਥ ਵਸੇ ਮੈਂ ਉੱਜੜਾਂ, ਮਨ ਚਾਓ ਘਨੇਰਾ� ਨੂੰ ਭੁੱਲ ਗਏ ਨੇ ਤੇ ਜਿਹਨਾਂ �ਪੰਥ� ਨਾਲੋਂ �ਅਹੁਦਿਆਂ-ਕੁਰਸੀਆਂ� ਨੂੰ ਵੱਧ ਅਹਿਮੀਅਤ ਦਿੱਤੀ ਹੈ।
ਤੁਹਾਡਾ ਕਰੂਪ ਚਿਹਰਾ ਤਾਂ ਅਸੀਂ ਸ਼ੰਕਰਾਚਾਰੀਆ, ਮੰਨੂ ਤੋਂ ਇੰਦਰਾ ਤੇ ਅਡਵਾਨੀ ਤੱਕ ਸਦੀਆਂ ਤੋਂ ਵੇਖ ਰਹੇ ਹਾਂ। ਤੁਸੀਂ ਕਦੇ ਆਪਣੇ ਵਿਰੋਧੀ ਨੂੰ ਮਾਰਨ ਲੱਗਿਆਂ ਰਤਾ ਤਰਸ ਨਹੀਂ ਕਰਦੇ। ਬੋਧੀ, ਮੁਸਲਮਾਨ, ਇਸਾਈ ਤੇ ਅਸੀਂ ਸਿਖ� ਸਾਰੇ ਤੁਹਾਡੀ ਕਈ ਵਾਰ ਦਿੱਤੀ ਇਸ ਮੌਤ ਦਾ ਸਵਾਦ ਕਈ ਵਾਰ ਚਖ਼ ਚੁੱਕੇ ਹਾਂ। ਪਰ ਮੈਂ ਇੱਕ ਸਿਖ ਹਾਂ ਤੇ ਸਿਰਫ ਆਪਣੇ ਬਾਰੇ ਹੀ ਗੱਲ ਕਰਾਂਗਾ� ਕਿਉਂਕਿ ਤੁਸੀਂ ਸਾਰਿਆਂ ਦੇ �ਆਕਾ� ਹੋ ਇਸ ਲਈ ਪਹਿਲਾਂ ਤੁਹਾਡੇ ਨਾਲ�
ਕੀ ਸਾਡੇ �ਤੇ ਗੋਲੀਆਂ ਵਰ੍ਹਾਉਣ ਦਾ ਹੁਕਮ ਦੇਣ ਤੋਂ ਪਹਿਲਾਂ ਕਦੇ ਤੁਹਾਨੂੰ �ਗੁਰੂ ਤੇਗ ਬਾਹਾਦਰ ਪਾਤਸ਼ਾਹ� ਦੀ ਯਾਦ ਨਹੀਂ ਆਈ ? ਕਦੇ ਤੁਹਾਨੂੰ ਕਸ਼ਮੀਰੀ ਪੰਡਤਾਂ ਨੇ ਸੁਪਨੇ ਵਿਚ ਲਾਹਨਤਾਂ ਨਹੀਂ ਪਾਈਆਂ ਤੇ ਚਾਂਦਨੀ ਚੌਂਕ ਦੀ ਯਾਦ ਨਹੀਂ ਦਿਵਾਈ ?
ਕਦੇ ਤੁਹਾਨੂੰ ਬੁੱਲੇ ਸ਼ਾਹ ਦੇ ਬੋਲ ਸੁਣਾਈ ਨਹੀਂ ਦਿੱਤੇ ?
�ਨਾ ਕਹੂਂ ਅਬ ਕੀ ਨਾ ਕਹੂਂ ਤਬ ਕੀ,
ਅਗਰ ਨਾ ਹੋਤੇ ਗੁਰੁ ਗੋਬਿੰਦ ਸਿੰਘ,
ਸੁੰਨਤ ਹੋਤੀ ਸਭ ਕੀ�
ਕਦੇ ਤੁਹਾਨੂੰ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ ਦੇ ਉਪਕਾਰ ਚੇਤੇ ਨਾ ਆਏ, ਜਿਹਨਾਂ ਨੇ ਗਜ਼ਨੀਂ ਦੇ ਬਜ਼ਾਰਾਂ ਵਿਚ ਟਕੇ-ਟਕੇ ਨੂੰ ਵਿਕਣ ਜਾਂਦੀ ਤੁਹਾਡੀ ਤੇ ਹਿੰਦੋਸਤਾਨ ਦੀ ਇੱਜ਼ਤ ਨੂੰ ਬਾ-ਇੱਜ਼ਤ ਮੋੜ ਕੇ ਘਰੋ-ਘਰੀ ਪੁਚਾਇਆ ਤੇ ਜਦੋਂ ਤੁਹਾਡੀਆਂ ਤੀਵੀਆਂ ਨੇ ਅਖਾਣ ਵੀ ਘੜੀ,
�ਆਏ ਨੀ ਨਿਹੰਗ ਬੂਹੇ ਖੋਲ ਦਿਓ ਨਿਸ਼ੰਗ�
ਕਦੇ ਮਹਾਰਾਜਾ ਰਣਜੀਤ ਸਿੰਘ ਨੇ ਤੁਹਾਡੇ ਜ਼ਹਿਨ ਵਿਚ ਦਸਤਕ ਨਹੀਂ ਦਿੱਤੀ, ਜਿਸ ਨੇ ਸਰਕਾਰ-ਏ-ਖਾਲਸਾ ਵਿਚ ਤੁਹਾਨੂੰ ਵੱਡੇ ਅਹੁਦੇ ਬਖ਼ਸ਼ੇ ?
ਕਦੇ ਲਾਹੌਰ ਦੀਆਂ ਫਾਂਸੀਆਂ, ਕਾਲੇ ਪਾਣੀ ਦੀਆਂ ਕੈਦਾਂ, ਬਜ-ਬਜ ਘਾਟ ਦੀਆਂ ਡਾਂਗਾਂ ਤੇ ਗੋਲੀਆਂ�� ਤੁਹਾਨੂੰ ਯਾਦ ਨਹੀਂ ਆਈਆਂ, ਜਦੋਂ ਤੁਹਾਡਾ ਪੁਰਖਾ ਬਾਪੂ ਗਾਂਧੀ ਸਮਝੌਤਿਆਂ �ਤੇ ਦਸਤਖ਼ਤ ਕਰ ਰਿਹਾ ਸੀ ਤੇ ਸਾਡੇ ਪੁਰਖੇ ਆਜ਼ਾਦੀ ਲਈ ਤਸੀਹੇ ਝੱਲ ਰਹੇ ਸਨ ?
ਕਦੇ ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਫਾਂਸੀ ਲਟਕਦੇ ਨਜ਼ਰ ਨਹੀਂ ਆਏ ?
ਕੀ 62, 65, 71 ਤੇ ਕਾਰਗਿਲ ਦੀਆਂ ਜੰਗਾਂ ਵਿਚ ਸਾਡੇ ਦੁਆਰਾ ਤੁਹਾਡੇ ਲਈ ਡ੍ਹੋਲੇ ਲਹੂ ਦਾ ਰੰਗ ਵੀ ਫਿੱਕਾ ਪੈ ਗਿਆ ਹੈ ?
ਕੀ ਤੁਸੀਂ ਸਭ ਕੁਝ ਵਿਸਾਰ ਦਿੱਤੈ। ਹੋਰ ਕੋਈ, ਕਿਸੇ ਲਈ ਕੀ ਕਰ ਸਕਦੈ�� ਏਦੂਂ ਵੱਧ��। ਜਦ ਕਿ ਤੁਸੀਂ ਤਾਂ ਸਾਰੇ ਕਾਸੇ ਨੂੰ ਭੁੱਲ �ਅਕ੍ਰਿਤਘਣ� ਹੋ ਗਏ ਓ।
�ਤੇ ਜੇ ਅਜੇ ਵੀ ਤੁਹਾਡੇ ਵਿਚ ਕੋਈ ਕਹਿੰਦਾ ਹੈ ਕਿ ਅਸੀਂ ਨਹੀਂ ਭੁੱਲੇ�� ਤਾਂ ਫੇਰ ਦੱਸੋ ਸਾਡੇ ਨਾਲ ਏਨਾ ਵਿਤਕਰਾ ਕਿਉਂ ?
ਕਿਉਂ ਹਰ ਵਾਰ ਗੋਲੀਆਂ ਸਾਡੇ �ਤੇ ਵਰ੍ਹਦੀਆਂ ਨੇ ?
ਕਿਉਂ ਤੁਸੀਂ ਹਮੇਸ਼ਾਂ ਸਾਡੇ ਵਿਰੁੱਧ ਖੜ੍ਹੇ ਹਰੇਕ ਸਖ਼ਸ਼ ਤੇ ਸੰਸਥਾ ਦਾ ਸਾਥ ਦਿੱਤਾ ? ਸਬੂਤ ਮੌਜ਼ੂਦ ਨੇ��
ਨਰਕਧਾਰੀ, ਐਸੀ ਬਕਵਾਸ ਕਰੇ ਸਾਡੇ ਸਤਿਕਾਰਤ ਗੁਰੁ ਸਾਹਿਬ ਲਈ, ਤੇ ਤੁਸੀਂ ਉਸਦੀ ਪਿੱਠ ਥਾਪੜੋ।
ਭਨਿਆਰੇ ਵਾਲਾ ਉਸਨੂੰ ਸਾੜੇ, ਜੀਹਤੋਂ ਵੱਧ ਪਵਿੱਤਰ ਸਾਡੇ ਲਈ ਇਸ ਬ੍ਰਹਿਮੰਡ �ਤੇ ਕੁਝ ਨਹੀਂ, ਤੇ ਤੁਸੀਂ ਉਸ ਨੂੰ ਤੱਤੀ �ਵਾ ਨਾ ਲੱਗਣ ਦਿਓਂ।
ਸਰਸੇ ਆਲਾ ਕੋਸ਼ਿਸ਼ ਕਰੇ, ਗੁਰੁ ਸਾਹਿਬ ਦੀ ਨਕਲ ਕਰਨ ਦੀ ਤੇ ਫੇਰ ਸਾਡੇ ਤਿੰਨ ਗੁਰਸਿਖ ਵੀ ਮਾਰ ਦੇਵੇ ਤੇ ਤੁਸੀਂ ਉਸ ਨੂੰ ਜ਼ੈੱਡ ਪਲੱਸ ਸੁਰੱਖਿਆ ਦਿਓਂ।
ਆਸ਼ੂਤੋਸ਼ ਸਾਡੇ ਸਿਧਾਂਤ ਨੂੰ ਤੋੜੇ ਮਰੋੜੇ ਤੇ ਸਿਖਾਂ ਨੂੰ �ਗੱਦਾਰ� ਤੇ ਪਾਕਿਸਤਾਨ ਦੇ ਏਜੰਟ ਦੱਸੇ ਤੇ ਤੁਸੀਂ ਉਸ ਦਾ ਸਮਾਗਮ ਸਫਲ ਬਣਾਉਣ ਲਈ ਸਾਡੇ �ਤੇ ਗੋਲੀਆਂ ਦੀ ਵਾਛੜ ਕਰ ਦਿਉਂ ਤੇ ਸਾਡੇ ਵੀਰ ਸ਼ਹੀਦ ਕਰ ਦਿਉਂ।
ਕਿਉਂ ?
ਅਸੀਂ ਕਿਤੇ ਕੋਈ ਗੁਰਮਤਿ ਸਮਾਗਮ ਰੱਖ ਲਈਏ ਤੇ ਇਹਨਾਂ ਸਾਧਾਂ ਦੇ ਚੇਲੇ ਸਾਡਾ ਵਿਰੋਧ ਕਰਨ ਤਾਂ ਸਾਨੂੰ ਸਮਾਗਮ ਕਰਨ ਦੀ ਪ੍ਰਵਾਨਗੀ ਵੀ ਨਹੀਂ ਦਿੱਤੀ ਜਾਂਦੀ�� ਤੇ ਜੇ ਇਹ (ਸਾਧਾਂ ਦੇ ਚੇਲੇ) ਕਿਤੇ ਪ੍ਰੋਗਰਾਮ ਕਰਨ (ਜਿਸ ਵਿਚ ਇਹ ਸ਼ਰੇਆਮ ਗੁਰ ਨਿੰਦਾ ਕਰਦੇ ਹਨ) ਤੇ ਅਸੀਂ ਵਿਰੋਧ ਕਰੀਏ ਤਾਂ ਵੀ ਡਾਂਗਾਂ-ਗੋਲੀਆਂ ਸਾਡੇ �ਤੇ ਵੀ ਵਰ੍ਹਦੀਆਂ ਨੇ।
ਅਸੀਂ ਜੇ ਕਿਸੇ ਗੁਰਸਿਖ ਦੇ ਘਰ ਪ੍ਰਸ਼ਾਦਾ ਛਕਣ ਵੀ ਚਲੇ ਜਾਈਏ, ਤੇ ਉਸ ਗੁਰਸਿਖ ਦੇ ਗੁਆਂਢੀ, ਸਰਸੇ ਆਲੇ ਦੇ ਚੇਲੇ, ਸਾਡਾ ਵਿਰੋਧ ਕਰਨ ਕਿ ਇਹਨਾਂ ਨੂੰ �ਰੋਟੀ� ਵੀ ਨਹੀਂ ਖਾਣ ਦੇਣੀ ਤਾਂ ਵੀ ਗੋਲੀਆਂ ਸਾਡੇ �ਤੇ ਚੱਲਣ, ਗੱਡੀਆਂ ਸਾਡੀਆਂ ਭੰਨੀਆਂ ਜਾਣ ਤੇ ਗ੍ਰਿਫਤਾਰ ਵੀ ਸਾਨੂੰ ਹੀ ਕੀਤਾ ਜਾਵੇ। (ਯਾਦ ਰਹੇ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਉਹਨਾਂ ਦੇ ਜਥੇ ਨਾਲ ਬਾਜੇਖਾਨੇ ਇਹੀ ਕੁਝ ਵਾਪਰਿਆ ਸੀ।)
ਕਿਉਂ ?
ਤੁਹਾਡੇ ਕੋਲ ਕੋਈ ਜਵਾਬ ਨਹੀਂ ਤੇ ਜਵਾਬ ਹੋ ਵੀ ਨਹੀਂ ਸਕਦਾ। ਤੁਸੀਂ �ਅਕ੍ਰਿਤਘਣ� ਹੋ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ �ਅਕ੍ਰਿਤਘਣ� ਤੋਂ ਵੱਡਾ ਭਾਰ ਇਸ ਧਰਤੀ �ਤੇ ਕੋਈ ਨਹੀਂ।
�ਤੇ ਹੁਣ ਕੁਝ ਸਵਾਲ �ਪੱਗਾਂ ਵਾਲੇ ਗੰਗੂਆਂ� ਨਾਲ।
ਕੀ ਕਾਰਨ ਹੈ ਕਿ ਕੋਈ ਵੀ ਪੰਥ ਵਿਰੋਧੀ, ਜਿਹੜਾ ਪੰਥ ਦੀਆਂ ਜੜ੍ਹਾਂ ਵੱਢ ਰਿਹਾ ਹੈ, ਪੰਥ ਦੀ ਪਿੱਠ ਵਿਚ ਛੁਰਾ ਖਭੋ ਰਿਹਾ ਹੈ, ਹਮੇਸ਼ਾਂ ਉਹ ਤੁਹਾਡਾ �ਲਿਹਾਜ਼ੀ� ਨਿਕਲਦਾ ਹੈ।
�ਟੌਹੜਾ ਸਾਹਬ� ਨਰਕਧਾਰੀ ਦੇ ਸਮਾਗਮ ਵਿਚ�
ਤੁਹਾਡੇ ਵੱਡੇ ਮੰਤਰੀ (ਗੁਰਦੇਵ ਬਾਦਲ ਸਮੇਤ ਕਈ) ਭਨਿਆਰੇ ਆਲੇ ਦੇ �ਦਰਬਾਰ� ਵਿਚ��
ਤੁਸੀਂ ਦੋਵੇਂ ਪਿਉ-ਪੁੱਤ ਸਰਸੇ ਆਲੇ ਦੇ �ਕੋਠੇ� ਵਿਚ��
ਤੇ ਬੀਬੀ ਜੀ ਆਸ਼ੂਤੋਸ਼ ਦੇ �ਖੁਰੜਿਆਂ� ਵਿਚ��
ਕਿਉਂ ਹਰੇਕ ਪੰਥ ਦੋਖੀ ਨਾਲ ਤੁਹਾਡੀ �ਆੜੀ� ਹੈ ?
ਕਿਉਂ ਤੁਸੀਂ ਹਮੇਸ਼ਾਂ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰਕੇ ਤੇ ਦਿੱਲੀ ਦਰਬਾਰ ਵਾਲ ਹੱਥ ਜੋੜੀ ਖੜ੍ਹੇ ਰਹਿੰਦੇ ਹੋ?
ਕਿਉਂ ਪੈਟਰੌਲ ਬੰਬ ਚਲਾਉਂਦੇ ਭਈਆਂ ਉੱਪਰ ਇੱਕ ਵੀ ਗੋਲੀ ਨਹੀਂ ਚੱਲੀ ਤੇ ਉਸੇ ਸ਼ਹਿਰ ਵਿਚ ਸਿਰਫ ਇੱਕ ਦਿਨ ਬਾਅਦ ਸਾਡੇ ਉੱਤੇ ਬਿਨਾਂ ਚੇਤਾਵਨੀ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ?
ਤੁਹਾਡੇ ਵੱਡੇ ਅਫਸਰ ਬੋਲ ਰਹੇ ਸਨ, �ਸਿਖੋਂ ਕੇ ਹਾਥ ਮੇ ਤਲਵਾਰੇਂ ਥੀ, ਇਸੀ ਲੀਏ ਹਮੇਂ ਗੋਲੀ ਚਲਾਣੀ ਪੜੀ��
ਕੀ ਉਹਨਾਂ ਅਫਸਰਾਂ ਨੂੰ ਇਕ ਦਿਨ ਪਹਿਲਾਂ ਭਈਆਂ ਦੇ ਹੱਥ ਵਿਚ ਫੜੇ ਪੈਟਰੌਲ ਬੰਬ ਤੇ ਮੂਹਰੇ ਸਚਖੰਡ ਐਕਸਪ੍ਰੈਸ ਨਹੀਂ ਦਿਸੀ ?
ਕੀ ਉਹਨਾਂ ਅਫਸਰਾਂ ਨੂੰ ਮੌੜ ਮੰਡੀ ਸਰਸੇ ਆਲੇ ਦੇ ਡੇਰੇ ਵਿਚੋਂ ਚੱਲਦੀਆਂ ਗੋਲੀਆਂ ਨਈਂ ਦਿਸੀਆਂ, ਜਿਹਨਾਂ ਨੇ ਸਾਡਾ ਕਮਲਜੀਤ ਸਿੰਘ ਮਾਰ ਦਿੱਤਾ।
ਹੁਣ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿੰਦਾ ਕਿ ਅਜੇ ਵੀ ਮੌਕਾ ਹੈ, ਮੁੜ ਆਓ, ਕਿਉਂਕਿ ਮੌਕੇ ਤਾਂ ਤੁਸੀਂ ਸਾਰੇ ਖੁਝਾ ਦਿੱਤੇ ਨੇ। 1978 ਤੋਂ 2009 ਤੱਕ ਜਦੋਂ ਵੀ ਤੁਹਾਡੀ ਸਰਕਾਰ ਆਈ ਹੈ ਤੁਸੀਂ ਆਪਣੇ ਹੀ ਭਰਾ ਮਾਰੇ ਹਨ ਤੇ ਦੋਖੀਆਂ ਨਾਲ ਯਾਰੀ ਨਿਭਾਈ ਹੈ। ਸੋ ਅਸੀਂ ਇਹ ਕਹਿਣਾ ਤਾਂ ਬੜੇ ਚਿਰ ਦਾ ਛੱਡਿਆ ਹੈ ਕਿ ਇਹ ਸਾਡੀ ਆਵਦੀ ਸਰਕਾਰ ਹੈ, ਕਿਉਂਕਿ ਕਹਿੰਦੇ ਨੇ �ਆਵਦਾ ਮਾਰੂ ਛਾਵੇਂ ਸੁੱਟੂ� ਪਰ ਤੁਸੀਂ ਸਾਨੂੰ ਛਾਵੇਂ ਤਾਂ ਕੀ ਸੁੱਟਣਾ ਸੀ ਸਗੋਂ ਸ਼ਰੇਆਮ ਸੜਕਾਂ �ਤੇ ਗੋਲੀਆਂ ਦੇ ਨਿਸ਼ਾਨੇ ਬਣਾਇਆ। ਸੋ ਤੁਹਾਨੂੰ ਵਾਪਸ ਆਉਣ ਲਈ ਕਹਿਣਾ ਤਾਂ ਕਿਸੇ ਵੀ ਤਰ੍ਹਾਂ ਦੀ ਅਕਲਮੰਦੀ ਨਹੀਂ�� ਪਰ ਏਨਾ ਜ਼ਰੂਰ ਕਹਾਂਗਾ ਕਿ �ਰੱਬ ਦਾ ਤੇ ਅੱਤ ਦਾ ਵੈਰ ਹੁੰਦਾ ਹੈ� ਤੇ ਹੁਣ �ਅੱਤ� ਹੋ ਚੁੱਕੀ ਹੈ।
ਆਪਣੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਹ ਤੁਹਾਡੇ ਇਮਤਿਹਾਨ ਹਨ। ਬਸ ਸਬਰ ਨਾਲ ਪਾਰ ਕਰ ਜਾਇਓ�� ਕਿਤੇ ਕਾਹਲ ਵਿਚ��
�ਤੇ ਪੰਥ ਦੇ ਉਹਨਾਂ �ਵਿਦਵਾਨਾਂ� ਤੋਂ ਵੀ ਬਚ ਕੇ ਰਿਹੋ ਜਿਹੜੇ ਪੰਥ ਦੀ ਤਾਕਤ ਨੂੰ ਖੇਰੂ-ਖੇਰੂ ਕਰਨ ਵਿਚ ਲੱਗੇ ਹੋਏ ਨੇ। ਜਿਹੜੇ ਮਸਰੂਫ ਹਨ ਅੱਜ-ਕੱਲ ਇੱਕੋ ਕੰਮ ਵਿਚ, ਕਿ ਕਿਤੇ ਪੰਥ ਵਿਚ ਏਕਾ ਨਾ ਰਹਿ ਜਾਵੇ। ਜਿਹਨਾਂ ਲਈ ਆਪਸੀ ਮਸਲਿਆਂ ਤੋਂ ਵੱਡਾ ਮਸਲਾ ਅੱਜ ਕੱਲ ਕੋਈ ਨਹੀਂ, ਜਿਹਨਾਂ ਨੂੰ ਨਿੱਤ ਦਿਹਾੜੀ ਪੰਥ ਨੂੰ ਵੰਗਾਰ ਰਹੇ ਮੱਸੇ ਰੰਘੜ ਨਹੀਂ ਦਿਸਦੇ। ਸੋ ਪ੍ਰਮਾਤਮਾਂ ਅੱਗੇ ਅਰਦਾਸ ਕਰੋ ਕਿ ਪੰਥ ਨੂੰ ਐਸੇ (ਅ) ਵਿਦਵਾਨਾਂ ਤੋਂ ਛੁਟਕਾਰਾ ਦਿਵਾਵੇ ਤੇ ਪੰਥ ਨੂੰ ਏਕਾ ਤੇ ਇਤਫਾਕ ਬਖ਼ਸ਼ੇ।
ਅੰਤ ਵਿਚ ਨਮਸਕਾਰ, ਉਹਨਾਂ ਸਾਰੇ ਸਿਦਕੀ ਸਿੰਘਾਂ ਨੂੰ, ਜਿਹਨਾਂ 5 ਦਸੰਬਰ ਨੂੰ ਲੁਧਿਆਣੇ ਜ਼ਾਲਮ ਪੁਲਸੀਆਂ ਦੀਆਂ ਡਾਂਗਾਂ ਤੇ ਗੋਲੀਆਂ ਮੂਹਰੇ ਅਡੋਲ ਖੜ੍ਹ ਕੇ �ਗੁਰੂ ਕੇ ਬਾਗ� ਦਾ ਇਤਿਹਾਸ ਦੁਹਰਾਇਆ।


ਜਗਦੀਪ ਸਿੰਘ ਫਰੀਦਕੋਟ
9815763313

No comments:

Post a Comment